ਆ ਮੇਰਾ ਸੱਜਣ, ਫੇਰ ਵੀਚਾਰੀਏ
ਆ ਮੇਰਾ ਸੱਜਣ, ਫੇਰ ਵੀਚਾਰੀਏ
ਓਸਨੂ ਮੇਰੀ ਕਲਮ ਤੋਂ, ਫੇਰ ਨਿਹਾਰੀਏ
ਠਰਦੀ ਤੜਕੇ, ਪੈਲਾਂ ਪਾਉਂਦਾ, ਚਾਨਣ ਓਹਦਾ
ਧੁੱਪ ਤੋਂ ਵਧੇਰੇ ਨਿਗ੍ਹਾ, ਪਛਾਨਣ ਓਹਦਾ
ਫੂਲਾਂ ਨੂੰ ਇਤਰ, ਓਹਦੇ ਸਾਹ ਨੇ ਦੇਂਦੇ
ਸੁੱਕੇ ਗੀਤਾਂ ਨੂੰ ਪਾਣੀ, ਓਹਦੇ ਚਾਹ ਨੇ ਦੇਂਦੇ
ਬੁੱਕਲ ਓਹਦੀ, ਆਸਾਂ ਦੇ ਆਲ੍ਹਣੇ ਵਰਗੀ
ਸਿਆਲ ਦੀ ਸ਼ਾਮ ਨੂੰ, ਬਲ੍ਹਦੇ, ਬਾਲ੍ਹਣੇ ਵਰਗੀ
ਰਾਤਾਂ ਨੂੰ ਚਾਨਣੀ, ਓਹੀ ਫੇਰਦਾ
ਹਿਜਰ ਦੀ ਬਿਮਾਰੀ ਨੂੰ ਫੈਲਣ ਤੋਂ, ਓਹੀ ਘੇਰਦਾ
ਓਹਦੇ ਹਾਸੇ ਹੇਠਾਂ, ਰੱਬ ਵੱਸਦਾ ਹੈ
ਓਹਦੀ ਗੱਲ਼ਾਂ ਸੁਨ, ਹਿਜ਼ਰ ਦਾ ਰੋਇਆ, ਫੇਰ ਹੱਸਦਾ ਹੈ
ਪਹਾੜ ਜੇ ਬਣ ਜਾਣ, ਹਾਣੀ ਓਹਦੇ
ਮੀਠੀ ਛਬੀਲ ਵਰਤਾਣ, ਵੱਗਦੇ ਪਾਣੀ ਓਹਦੇ
ਮੇਰੇ ਕੋਲ ਬੈਠਾ, ਮੇਰੀ ਔਖੀ ਰਾਤ ਲੰਗਾਉਂਦਾ ਹੈ
ਸੱਜਣ ਮੇਰਾ, ਮੇਰੇ ਤੋਂ ਆਪਣੇ ਗੀਤ ਲਿਖਾਉਂਦਾ ਹੈ
ਸੱਜਣ ਮੇਰਾ ਮੇਰੇ ਤੋਂ ਆਪਣੇ ਗੀਤ ਲਿਖਾਉਂਦਾ ਹੈ
ਇਸ ਕਵਿਤਾ ਵਿੱਚ ਬਹੁਤ ਹੀ ਡੂੰਘਾ ਅਤੇ ਸੱਚਾ ਪ੍ਰੇਮ ਹੈ।
ReplyDelete