ਇਕ ਕੁੜੀ
ਕਮਲੇ ਨੇ ਰਾਤ ਬਣਾ ਓਸਨੂੰ ਆਪਣਾ ਸਮਝ ਲਿਆ।
ਤੇਰੇ ਹਾਸਿਆਂ ਦੀ ਮਹਿਕ ਫੁੱਲ ਲੈ ਗਏ ਸੀ ਮੰਗ ਕੇ,
ਚੰਦਰਿਆਂ ਨੇ ਤਿਤਲੀਆਂ ਪਿਛੇ ਲਾ ਆਪਣੇ ਸ਼ੋਂਕ ਪੁਗਾ ਲਏ।
ਕਦੇ ਪਹਾੜਾਂ ਚ ਫੱਸਦੇ ਬਦਲਾਂ ਨੂੰ ਵੇਖਿਆ ਕਰ,
ਤੂੰ ਮੈਨੂੰ ਪੁੱਛਦੀ ਹੈ, ਤੇਰਾ ਹਾਲ ਕੀ ਹੈ?
ਮੈ ਕਹਿਣਾ ਬਲਦੇ ਸੂਰਜ ਨੂੰ ਪੁੱਛ,
ਉਹ ਕਿਵੇਂ ਤੱਤਾ ਹੋਇਆ ਫਿਰਦਾ ਤੈਨੂੰ ਮੇਰੇ ਤੋਂ ਦੂਰ ਵੇਖ।
ਤੇਰੀ ਜੁੱਤੀ ਦਾ ਤਿੱਲਾ ਮੇਰੀ ਡਿਓੜੀ ਚ ਡਿੱਗਾ ਪਿਆ ਸੀ,
ਮੈਂ ਸਿਆਹੀ ਲਾ ਉਦ੍ਹੇ ਤੋਂ ਗੀਤ ਲਿਖਦਾਂ ਹਾਂ ਅੱਜਕਲ।
ਤੂੰ ਇਕ ਕੰਮ ਕਰ,
ਮੇਰੇ ਵੇੜੇ ਆ, ਮੇਰੀ ਮੰਜੀ ਨੂੰ ਆਪਣੀ ਛਾਂ ਪਾਜਾ,
ਛਾਵਾਂ ਤੇ ਛੱਡ,
ਤੇਰੇ ਪੇਜੇ ਬਦਲ ਅਥਰੂ ਸੁੱਟ ਸੁੱਟ ਕੰਨਿਆਂ ਦਾ ਢੇਰ ਲਾ ਜਾਂਦੇ ਨੇ।
ਤੇਰੀਆਂ ਵੰਗਾਂ ਦਾ ਵੱਜਦਾ ਕੱਚ,
ਕਿਵੇਂ ਸੰਗੀਤ ਵਾਂਗੂ ਮੇਰੇ ਕੰਨਾਂ ਚ ਵੱਜਦਾ ਰਹਿੰਦਾ ਸੀ,
ਹੁਣ ਤੇ ਰੇਡੀਓ ਜੇਹਾ ਲਿਆਂਦਾ ਹੈ ਗੀਤ ਸੁਨਣ ਨੂੰ,
ਜਿਦੇ ਸਿਗਨਲ ਮੇਰੇ ਦਿਲ ਵਾਂਗ ਧੜ-ਧੜ ਟੁੱਟਦੇ ਰਹਿੰਦੇ ਨੇ।
👍🏻
ReplyDelete