ਪੁਰਾਨੇ ਖੇਡ : ਕਿਥੇ ਗਏ
ਇਹ ਸਿਰਲੇਖ ਮੈ ਕੁਛ ਆਪਬੀਤੀ ਕਹਾਣੀ ਦੇ ਰੂਪ ਵਿਚ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ।
ਜਦੋ ਮੈ ਛੋਟਾ ਸੀ ਇਕ ਦਿਨ ਮੈ ਕੁਛ ਆਪਣੇ ਪੁਰਾਣੇ ਖਿਡੋਣੇ ਲਭ ਰਿਹਾ ਸੀ। ਓਹ ਲਭਦੇ ਹੋਏ ਮੇਨੂ ਕੁਛ ਗੀਟੇ ਲਭੇ।
ਮੈ ਆਪਣੀ ਬੇਬੇ ਨੂ ਪੁਚੇਆ "ਬੇਬੇ ਇਹ ਕੀ ਹੈ?"
ਬੇਬੇ ਨੇ ਮੁਸ੍ਕੁਰਾਂਦੇ ਹੋਏ ਜਵਾਬ ਦਿਤਾ " ਕਾਕਾ ਇਹ ਗੀਟੇ ਨੇ!"
ਮੈ ਪੁਚੇਆ "ਓਹ ਕੀ ਹੁੰਦੇ ਨੇ?"
ਬੇਬੇ ਕੇਹੰਦੀ "ਜਦੋ ਆਪਾਂ ਛੋਟੇ ਸੀ ਤੇ ਗੱਲੀ ਮਹੱਲੇ ਵਿਚ ਕੁੜੀਆਂ ਇਹ ਖੇਡ ਦੀਆਂ ਸੀ।"
ਇਹ ਗਲ ਸੁਨ ਕੇ ਮੈਂ ਬੜਾ ਏ ਉਤਾਵਲਾ ਹੋ ਕੇ ਬੇਬੇ ਨੂ ਕਹ ਬੈਠਾ "ਮੈਨੂ ਵੀ ਇਹ ਖੇਡਕੇ ਦਸੋ।"
ਪਰ ਬੇਬੇ ਨੇ ਮੈਨੂ ਗੁੱਸਾ ਹੋਕੇ ਬਿਠਾ ਦਿਤਾ। ਪਰ ਉਸ ਖੇਡ ਨੂ ਜਾਨਣ ਦੀ ਉਤਸੁਕਤਾ ਮੇਰੇ ਅੰਦਰੋ ਖਤਮ ਨਾ ਹੋਈ। ਸਮੇ ਬੀਤਦਾ ਗਿਆ ਤੇ ਮੈ ਹੋਲੀ - ਹੋਲੀ ਇਹ ਚੀਜ਼ ਭੁਲਦਾ ਗਿਆ।
ਕੁਛ ਦਿਨ ਪੇਹ੍ਲਾਂ ਮੈ ਜਲੰਧਰ ਤੋ ਅੰਮ੍ਰਿਤਸਰ ਨੂ ਰੇਲ ਗੱਡੀ ਦੇ ਵਿਚ ਆ ਰਿਆ ਸੀ। ਕਰਤਾਪੁਰ ਪਹੁੰਚਣ ਤੇ ਅਚਾਨਕ ਹੀ ਸਾਡੀ ਰੇਲ ਗੱਡੀ ਖਰਾਬ ਹੋ ਗਈ ਤੇ ਕੁਛ ਬੰਦੇ ਆ ਕੇ ਕਹੰਦੇ ਕੀ ਗੱਡੀ ਨੂ ਠੀਕ ਹੁੰਦੇਆ ਸਮੇ ਲਗੁਗਾ। ਤੇ ਇਹ ਸੁਨ ਕ ਮੈ ਟ੍ਰੈਨ ਵਿਚ ਹੀ ਸੋ ਗਿਆ।
ਕੁਛ ਦੇਰ ਮਗਰੋ ਮੇਰੀ ਅਖ ਖੁਲੀ ਤੇ ਬਾਹਰੋਂ ਕੁਛ ਕੁੜੀਆਂ ਦੀ ਆਵਾਜ਼ਾਂ ਆ ਰਹੀਆਂ ਸਨ। ਮੈ ਬਾਹਰ ਨਿਕਲ ਕੇ ਦੇਖਿਆ ਤੇ ਕੁਛ ਪਿੰਡ ਦੀਆਂ ਮੁਟਿਆਰਾਂ ਪੂੰਜੇ ਬੇਹ ਕ ਪੱਕੇ ਵੱਟੇ ਲੈ ਕੇ ਖੇਲ ਖੇਲ ਰਹੀਆਂ ਸਨ ਤੇ ਲੋਕ ਤਾਲਿਆਂ ਮਾਰ ਰਹੇ ਸਨ। ਮੈ ਇਕ ਬੁਜੁਰਗ ਕੋਲੋ ਪੁਛੇਆ "ਏ ਕੀ ਕਰ ਰਹੀਆਂ ਨੇ?"
ਬੁਜੁਰਗ ਨੇ ਹਸਦੇ ਹੋਏ ਦਸਿਆ "ਏਸ ਖੇਡ ਨੂ ਗੀਟੇ ਕੇਹਾ ਜਾਂਦਾ ਹੈ"
ਓਸ ਵੇਹਲੇ ਮੇਰੇ ਅੰਦਰ ਗਿੱਟੇਆਂ ਨੂ ਲੇਕੇ ਜੇਹ੍ਰ੍ਰੀ ਬੇਚਾਨੀ ਚਲਦੀ ਪਾਈ ਸੀ ਓਹ ਸ਼ਾਂਤ ਹੋ ਗਈ। ਮੈ ਕਾਫੀ ਦੇਰ ਓਹਨਾ ਨੂ ਦੇਖਦਾ ਰਿਆ ! ਓਹ ਕੁੜੀਆਂ ਆਪਣੇ ਪੈਰਾਂ ਭਾਰ ਇਕ ਘੰਟੇ ਤੋ ਵੀ ਜਾਦਾ ਬੈਠੀਆਂ ਰਹਿਆ ਤੇ ਥਕ ਵੀ ਨਹੀ ਸੀ ਰਹੀਆ।
ਇਕ ਦਮ ਟ੍ਰੈਨ ਦੀ ਆਵਾਜ਼ ਆਈ ਤੇ ਸਾਰੇ ਭਜ ਕੇ ਟ੍ਰੈਨ ਵਿਚ ਚਲ ਪਏ।
ਮੈ ਪੂਰਾ ਰਸਤਾ ਇਹ ਸੋਚਦਾ ਰਿਹਾ ਕੇ ਸਾਡੇ ਪੁਰਾਣੇ ਖੇਡ ਕਿਥੇ ਚਲੇ ਗਏ ਹਨ?
ਕਿਥੇ ਹੈ ਬਂਟੇ ?
ਕਿਥੇ ਹੈ ਗਿੱਟੇ?
ਕਿਥੇ ਹੈ ਗੁੱਲੀ ਡੰਡਾ?
ਕਿਥੇ ਹੈ ਪਿਠ੍ਹੁ-ਕਰਮ, ਲੁਕਣ-ਮੀਚੀ?
ਕਿਥੇ ਗਏ ਨੇ ਇਹ ਖੇਡ?
ਕੇਓ ਸ਼ੇਹਰਾ ਵਿਚ ਇਹ ਖੇਡਾਂ ਨੂ ਅਜਕਲ ਨਹੀ ਖੇਡੀਆ ਜਾਂਦਾ?
ਇਹ ਸੋਚਦੇ ਸੋਚਦੇ ਅੰਮ੍ਰਿਤਸਰ ਆ ਗਿਆ ਤੇ ਮੇਰੀ ਕੁਛ ਛੋਟੇ ਬਚ੍ਹੇ, ਜਵਾਨ ਮੁੰਡੇ, ਕੁੜੀਆਂ ਤੇ ਨਜ਼ਰ ਪਈ ਤੇ ਓਹਨਾ ਦੇ ਕੰਨਾ ਵਿਚ ਕੁਛ ਤਾਰਾਂ ਨਜ਼ਰ ਆਈਆਂ ਤੇ ਕੁਛ ਦਾ ਧਿਆਨ ਆਪਣੇ ਫੋਨਾ ਵਲ ਸੀ ! ਮੇਨੂ ਸਾਰਾ ਕਾਰਨ ਪਤਾ ਲਗ ਗਿਆ ਤੇ ਨਾਲ ਹੀ ਮੇਰੇ ਫੋਨ ਵਿਚੋ ਆਵਾਜ਼ ਆਈ-
New Whatsapp Message.!
ਤੇ ਮੈ ਹੱਸ ਕ ਘਰ ਨੂ ਤੁਰ ਪਿਆ।
Comments
Post a Comment