ਤੂੰ ਮੇਰੇ ਤੋਂ ਰੁਸ ਕੇ ਕਿੱਥੇ ਜਾਣਾ
ਤੂੰ ਮੇਰੇ ਤੋਂ ਰੁਸ ਕੇ ਕਿੱਥੇ ਜਾਣਾ
ਬਾਗਾਂ ਤੋਂ ਵਿਛੜੀਆਂ ਕਲੀਆਂ ਚ
ਕੇ ਯਾਦਾਂ ਮੇਰੀਆਂ ਦੀਆਂ ਗਲੀਆਂ ਚ
ਜਿੱਥੇ ਰਾਤ ਨੂੰ ਚਾਨਣ ਜੱਗਦੇ ਨੇ
ਮੇਰੇ ਗੀਤ ਹਵਾਵਾਂ ਚ ਵੱਗਦੇ ਨੇ
ਤੂੰ ਮੇਰੇ ਤੋ ਰੁੱਸ ਕੇ ਕਿੱਥੇ ਜਾਣਾ
ਜਾਣਾ ਤੂੰ ਸੱਚੇ ਰੱਬ ਦੇ ਘਰ
ਜਾਂ ਵੈਨ ਪਾਉਂਦੀ ਦੁਨੀਆ ਜਬ ਦੇ ਘਰ
ਪ੍ਰੀਤਾਂ ਤੋ ਪਰੇ ਜਿੱਥੇ ਭੁੱਖ ਰਹਿੰਦੀ ਹੈ
ਜਾਂ ਤਣਾਅ ਤੋ ਦੂਰ ਜਿੱਥੇ ਕੁੱਖ ਰਹਿੰਦੀ ਹੈ
ਤੂੰ ਮੇਰੇ ਤੋ ਰੁੱਸ ਕੇ ਕਿੱਥੇ ਜਾਣਾ
ਜਿੱਥੇ ਗੀਤਾਂ ਦੇ ਵਰਕਿਆਂ ਤੇ ਸਿਓਂਕ ਦਾ ਘਰ ਹੈ
ਪ੍ਰੇਮ ਕਹਾਣੀਆਂ ਨੂੰ ਜਿੱਥੇ ਵਿਛੋੜੇ ਦਾ ਵਰ ਹੈ
ਜਿੱਥੇ ਵਾਰਿਸ ਸ਼ਾਹ ਨੇ ਹੀਰ ਰਾਂਝਾ ਸਜਾਇਆ ਸੀ
ਚੇਨਾਬ ਦੇ ਪਰੇ ਜਿੱਥੇ ਮਹੀਵਾਲ ਨੇ ਘਰ ਬਣਾਇਆ ਸੀ
ਤੂੰ ਮੇਰੇ ਤੋ ਰੁੱਸ ਕੇ ਉਥੇ ਜਾਣਾ
ਜਿੱਥੇ ਰੂਮੀ ਤੇ ਸ਼ਮਸ ਦੀ ਸੋਹਬਤ ਹੈ
ਹਨੇਰੇ ਦੀ ਸੂਰਜਾਂ ਨਾਲ ਮੁਹੱਬਤ ਹੈ
ਜਿੱਥੇ ਘੜੀਆਂ ਕਦੇ ਵੀ ਰੁਕਦੀਆਂ ਨਹੀਂ
ਕੱਠ ਦੀਆਂ ਪ੍ਰੀਤਾਂ ਕਦੇ ਵੀ ਮੁਕਦੀਆਂ ਨਹੀਂ
Pain of virah is described so beautifully 💯💯
ReplyDeleteBoht hi sohni kavita👌🏻
ReplyDelete