ਨਾ ਮੁੜਦਾ ਸੋਮਵਾਰ

(ਜ਼ਿੰਦਗੀ ਦੀ ਅਸਲੀ ਘਟਨਾ)












ਸਰਦੀ ਦੀ ਨਵੀ ਸੇਵਰ ਸੀ ਤੇ ਉਹ ਆ ਚੁਕਾ ਸੀ। ਰੋਜ਼ ਵਾਂਙ, ਟਰੱਕਾਂ ਤੇ ਕਾਰਾਂ ਦੀ ਵੱਗਦੀ ਸੜਕ ਤੇ ਓਹਨੇ ਨੁੱਕੜ ਤੇ ਆਪਣਾ ਸਾਇਕਲ ਲਾ ਦਿਤਾ।ਕਿਰਾਏ ਦੀ ਲੀਤੀ ਛੋਟੀ ਜਿਹੀ ਦੁਕਾਨ ਖੋਲੀ ਤੇ ਮੇਜ਼ ਬਾਹਰ ਕੱਢ ਕੇ ਚੁਲ੍ਹਾ ਸਜਾ ਲਿਆ। ਓਹਨੀ ਦੇਰ ਨੂੰ ਦੁੱਧ ਵਾਲਾ ਬੰਦਾ ਆ ਚੁੱਕਾ ਸੀ। ਦੁੱਧ ਪੁਆਇਆ ਤੇ ਪਹਿਲਾ ਤਬਕਾ ਚਾਅ ਦਾ ਖੱਬੀ ਗਲੀ ਦੀ ਫੈਕਟਰੀ ਵਿਚ ਦੇਣ ਚਲਾ ਗਿਆ। ਮੈ ਕੋਠੇ ਧੁੱਪੇ ਖੜਾ ਕਿੰਨੂੰ ਖਾ ਰਿਹਾ ਸੀ। ਮੈ ਓਨੁ ਆਵਾਜ਼ ਮਾਰੀ 

"ਰਾਜੂ, ਇਕ ਚਾਹ ਮੇਰੀ ਵੀ ਫੜਾ ਜਾ"।  
ਉਹ ਰੋਜ਼ ਵਾਂਗ ਆਇਆ ਤੇ ਮੇਰੇ ਕੰਪਿਊਟਰ ਦੇ ਮੇਜ ਤੇ ਚਾਹ ਰੱਖ ਤੁਰ ਗਿਆ।

ਮੈ ਰੋਜ਼ ਰੋਟੀ ਤੋਂ ਬਾਅਦ ਮੁਫਲੀ ਲੈਣ ਜਾਂਦਾ ਸੀ ਤੇ ਆਉਂਦੇ ਹੋਏ ਓਦੇ ਅੱਡੇ ਤੇ ਬਹਿ ਚਾਹ ਪੀਂਦਾ ਸੀ ਤੇ ਮੁਫਲੀ ਮੁਕਾਂਦਾ ਸੀ। ਗੱਲਾਂ ਮਾਰਦੇ ਦਿਨ ਲੰਗੀ ਜਾਂਦੇ ਸੀ।

ਇਕ ਦਿਨ ਮੈ ਪੁੱਛਿਆ "ਰਾਜੂ ਤੇਰੇ ਕਿੰਨੇ ਬੱਚੇ ਨੇ"?
ਤੇ ਜਵਾਬ ਦੇਂਦਾ "ਦੋ ਨੇ, ਬੜੇ ਹੁਸ਼ਿਆਰ ਨੇ, ਫਰਸਟ ਆਉਂਦੇ ਨੇ ਸਕੂਲੋ"।

ਮੈ ਕਿਹਾ "ਕਮਾਲ ਹੈ ਫੇਰ ਤੇ, ਨਾ ਰੋਸ਼ਨ ਕਰਨਗੇ ਤੇਰਾ"।

"ਕਹਿੰਦਾ ਇਹ ਹੀ ਤੇ ਦਿੱਕਤ ਆ। ਕੰਪਿਊਟਰ ਦਾ ਜ਼ਮਾਨਾ ਹੇਗਾ ਤੇ ਸਕੂਲੇ ਉਹ ਹੈ ਨਹੀਂ"। 

ਮੈ ਕਿਹਾ "ਉਹ ਤੇ ਹੈ" ਤੇ ਮੈ ਤੁਰ ਗਿਆ।

ਇਕ ਦਿਨ ਥੱਲੇ ਬੜਾ ਰੌਲਾ ਸੀ ਤੇ ਮੈ ਜਾਕੇ ਦੇਖਿਆ ਤੇ ਰਾਜੂ ਰੋਂ ਰਿਹਾ ਸੀ। ਮੇਰੇ ਪੁੱਛਣ ਤੇ ਓਨੇ ਕਿਹਾ 
"ਮੈ ਚਾਹ ਦੇਣ ਫੈਕਟਰੀ ਗਿਆ ਤੇ ਕੋਈ ਮੇਰਾ ਸਿਲੰਡਰ ਚੁੱਕ ਭੱਜ ਗਿਆ"।

ਗੱਲ ਥੋੜੀ ਸ਼ਾਂਤ ਹੋਈ ਤੇ ਸਾਰੇ ਅਪਨੋ ਆਪਣੀ ਕਮੀ ਚਲੇ ਗਏ। 

ਕੁਛ ਦਿਨ ਬਾਅਦ ਮੈ ਵੇਖਿਆ ਰਾਜੂ ਦਾ ਇਕ ਨੀਆਣਾ ਮੈਨੂੰ ਚਾਹ ਦੇਣ ਆਇਆ ਤੇ ਮੇਰੇ ਪੁੱਛਣ ਤੇ ਕਿਹਾ ਓਨੇ "
"ਮੈ ਰਾਜੂ ਦਾ ਵੱਡਾ ਮੁੰਡਾ ਹੇਗਾ।"

ਤੇ ਚਾਹ ਦੇਕੇ ਚਲਾ ਗਿਆ। ਦੋ ਤੀਨ ਦਿਨ ਉਹ ਲਗਾਤਾਰ ਮੇਨੂ ਚਾਹ ਦੇਣ ਆਇਆ ਤੇ ਮੈ ਓਨੁ ਪੁੱਛਿਆ 
"ਸਕੂਲ ਨੀ ਜਾਂਦਾ ਤੂੰ?"
ਮੇਨੂ ਕਹਿੰਦਾ ਓਨੁ ਕੱਢ ਦਿਤਾ। ਮੈ ਓਦੇ ਨਾਲ ਰਾਜੂ ਕੋਲੇ ਗਿਆ ਤੇ ਪੁੱਛਿਆ ਕਿ ਹੋਇਆ? 
"ਏਨਾ ਹੁਸ਼ਯਾਰ ਸੀ ਤੇਰਾ ਮੁੰਡਾ ਕੱਢ ਕੀਓ ਦਿੱਤਾ?"

ਤੇ ਮੇਨੂ ਕਹਿੰਦਾ "ਥੋੜੇ ਪੈਸੇ ਜੋੜੇ ਸੀ ਫੀਸ ਲਈ ਤੇ ਓਦ੍ਹਾ ਸੀਲੈਂਡਰ ਲੈ ਆਂਦਾ। ਕੁੜੀ ਵੀ ਘਰ ਹੇਗੀ ਤੇ ਸਕੂਲ ਨੀ ਜਾਂਦੀ।"

ਮੇਰੀ ਵੀ ਕਮਾਈ ਨਾਮਾਤਰ ਹੀ ਸੀ ਤੇ ਮੈ ਓਦੀ ਮਦਦ ਨਾ ਕਰ ਸਕਿਆ।  

ਥੋੜੇ ਦਿਨ ਬੀਤੇ ਤੇ ਮੇਨੂ ਕਹਿੰਦਾ "ਏਨੂੰ ਕੰਪਿਊਟਰ ਸੀਖਾਯੋਗੇ?"
ਤੇ ਮੈ ਕਿਹਾ 
"ਜਰੂਰ ਸਿਖਾਵਾਂਗੇ।" 
ਉਹ ਕਹਿੰਦਾ 
"ਤੁਹਾਡਾ ਬੜਾ ਭਲਾ ਹੋਏਗਾ ਜੇ ਇਹ ਕੁਛ ਬਣ ਜਾਵੇ।  ਮੇਰੀ ਤੇ ਜ਼ਿੰਦਗੀ ਇਥੇ ਘੱਟੇ ਚ ਈ ਲੰਗ ਗਈ ਹੈ।"  

ਮੈ ਕਿਹਾ 
"ਕੋਈ ਨੀ ਸੋਮਵਾਰ ਤੋਂ ਭੇਜ ਦੇ।"

 ਇਤਵਾਰ ਮੈਨੂੰ ਪਤਾ ਲਗਾ ਕ ਜਿਹੜੇ ਦਫਤਰ ਮੈ ਕਾਮ ਕਰਦਾ ਸੀ ਉਹ ਬੰਦ ਹੋ ਗਿਆ ਹੈ।  ਮੈਨੂੰ ਤੇ ਯਾਦ ਵੀ ਨੀ ਸੀ ਕੋਈ ਮੈ ਰਾਜੂ ਨੂੰ ਵਾਦਾ ਕੀਤਾ ਸੀ ਕੇ ਮੈ ਓਹਦੇ ਮੁੰਡੇ ਨੂੰ ਕੋਊਟਰ ਸੀਖਾਵਾਂਗਾ।  ਮੈ ਕੁਛ ਦਿਨ ਮਗਰੋਂ ਬਾਹਰ ਚਲਾ ਗਿਆ ਤੇ ਮਹੀਨੇ ਮਗਰੋਂ ਮੈ ਓਧਰ ਲੱਗਦੀ ਰਾਜੂ ਕੋਲੇ ਰੁਕਿਆ ਤੇ ਓਨੁ ਦਸਿਆ ਸਬ। ਮੈ ਬੈਠਾ ਸੀ ਓਧਰੋਂ ਓਦਾਂ ਮੁੰਡਾ ਤੁਰਿਆ ਆਂਦਾ ਸੀ। ਮੈ ਕਿਹਾ 
"ਰਾਜੂ ਏਨੂੰ ਸਕੂਲੇ ਨੀ ਪਾਇਆ। ਏਨੂੰ ਇਥੇ ਨਾ ਰੋਲ ਤੇ ਏਨੂੰ ਕੁਛ ਬਣਾ ਮੈ ਪੈਸੇ ਦੇ ਦੇਣਾ ਮੈ।" 

ਰਾਜੂ ਕਹਿੰਦਾ: 

"ਸਰ, ਉਹ ਸੋਮਵਾਰ ਮੇਰੇ ਵਰਗਿਆਂ ਦਾ ਕਦੇ ਨਾ ਹੀ ਮੁੜਿਆ ਤੇ ਨਾਹ ਹੀ ਮੁੜੇਗਾ" 

ਤੁਸੀਂ ਆਏ ਬਹੁਤ ਬਹੁਤ ਵਧੀਆ ਲਗਾ।

Comments

Popular posts from this blog

मुझे अभी दूर जाना है - गोपाल

हम फिर मिलेंगे

आधी तुम