ਨਾ ਮੁੜਦਾ ਸੋਮਵਾਰ
(ਜ਼ਿੰਦਗੀ ਦੀ ਅਸਲੀ ਘਟਨਾ) ਸਰਦੀ ਦੀ ਨਵੀ ਸੇਵਰ ਸੀ ਤੇ ਉਹ ਆ ਚੁਕਾ ਸੀ। ਰੋਜ਼ ਵਾਂਙ, ਟਰੱਕਾਂ ਤੇ ਕਾਰਾਂ ਦੀ ਵੱਗਦੀ ਸੜਕ ਤੇ ਓਹਨੇ ਨੁੱਕੜ ਤੇ ਆਪਣਾ ਸਾਇਕਲ ਲਾ ਦਿਤਾ।ਕਿਰਾਏ ਦੀ ਲੀਤੀ ਛੋਟੀ ਜਿਹੀ ਦੁਕਾਨ ਖੋਲੀ ਤੇ ਮੇਜ਼ ਬਾਹਰ ਕੱਢ ਕੇ ਚੁਲ੍ਹਾ ਸਜਾ ਲਿਆ। ਓਹਨੀ ਦੇਰ ਨੂੰ ਦੁੱਧ ਵਾਲਾ ਬੰਦਾ ਆ ਚੁੱਕਾ ਸੀ। ਦੁੱਧ ਪੁਆਇਆ ਤੇ ਪਹਿਲਾ ਤਬਕਾ ਚਾਅ ਦਾ ਖੱਬੀ ਗਲੀ ਦੀ ਫੈਕਟਰੀ ਵਿਚ ਦੇਣ ਚਲਾ ਗਿਆ। ਮੈ ਕੋਠੇ ਧੁੱਪੇ ਖੜਾ ਕਿੰਨੂੰ ਖਾ ਰਿਹਾ ਸੀ। ਮੈ ਓਨੁ ਆਵਾਜ਼ ਮਾਰੀ "ਰਾਜੂ, ਇਕ ਚਾਹ ਮੇਰੀ ਵੀ ਫੜਾ ਜਾ"। ਉਹ ਰੋਜ਼ ਵਾਂਗ ਆਇਆ ਤੇ ਮੇਰੇ ਕੰਪਿਊਟਰ ਦੇ ਮੇਜ ਤੇ ਚਾਹ ਰੱਖ ਤੁਰ ਗਿਆ। ਮੈ ਰੋਜ਼ ਰੋਟੀ ਤੋਂ ਬਾਅਦ ਮੁਫਲੀ ਲੈਣ ਜਾਂਦਾ ਸੀ ਤੇ ਆਉਂਦੇ ਹੋਏ ਓਦੇ ਅੱਡੇ ਤੇ ਬਹਿ ਚਾਹ ਪੀਂਦਾ ਸੀ ਤੇ ਮੁਫਲੀ ਮੁਕਾਂਦਾ ਸੀ। ਗੱਲਾਂ ਮਾਰਦੇ ਦਿਨ ਲੰਗੀ ਜਾਂਦੇ ਸੀ। ਇਕ ਦਿਨ ਮੈ ਪੁੱਛਿਆ "ਰਾਜੂ ਤੇਰੇ ਕਿੰਨੇ ਬੱਚੇ ਨੇ"? ਤੇ ਜਵਾਬ ਦੇਂਦਾ "ਦੋ ਨੇ, ਬੜੇ ਹੁਸ਼ਿਆਰ ਨੇ, ਫਰਸਟ ਆਉਂਦੇ ਨੇ ਸਕੂਲੋ"। ਮੈ ਕਿਹਾ "ਕਮਾਲ ਹੈ ਫੇਰ ਤੇ, ਨਾ ਰੋਸ਼ਨ ਕਰਨਗੇ ਤੇਰਾ"। "ਕਹਿੰਦਾ ਇਹ ਹੀ ਤੇ ਦਿੱਕਤ ਆ। ਕੰਪਿਊਟਰ ਦਾ ਜ਼ਮਾਨਾ ਹੇਗਾ ਤੇ ਸਕੂਲੇ ਉਹ ਹੈ ਨਹੀਂ"। ਮੈ ਕਿਹਾ "ਉਹ ਤੇ ਹੈ" ਤੇ ਮੈ ਤੁਰ ਗਿਆ। ਇਕ ਦਿਨ ਥੱਲੇ ਬੜਾ ਰੌਲਾ ਸੀ ਤੇ ਮੈ ਜਾਕੇ ਦੇਖਿਆ ਤੇ ...