Posts

Showing posts from November, 2025

ਇੱਕ ਦਿਨ ਥੱਕਿਆ ਕੰਮ ਤੋ ਮੈਂ ਆਇਆ

Image
ਇੱਕ ਦਿਨ ਥੱਕਿਆ ਕੰਮ ਤੋ ਮੈਂ ਆਇਆ ਮੇਰੇ ਸੱਜਣਾ ਨੇ ਮੈਨੂੰ ਕੋਲ ਆ ਬਿਠਾਇਆ  ਠੰਢੇ ਪਾਣੀ ਦਾ ਗਲਾਸ ਮੇਰੇ ਹੱਥ ਸੀ ਫੜਾਇਆ  ਸਿਰ ਮੇਰੇ ਆਪਣਾ ਨਰਮ ਹੱਥ ਵੀ ਫਿਰਾਇਆ  ਇੱਕ ਦਿਨ ਥੱਕਿਆ ਕੰਮ ਤੋ ਮੈਂ ਆਇਆ  ਪੀਆਈ ਮੈਨੂੰ ਚਾਅ ਤੇ ਗੀਤ ਵੀ ਗਾਇਆ  ਥੱਕੇ ਨੂੰ ਮੈਨੂੰ ਉਹਨੇ ਹਾਸੇ ਦਾ ਰਾਹ ਵੀ ਵਖਾਇਆ  “ਰਾਤ ਨੂੰ ਕੀ ਖਾਓਗੇ” ਇਹ ਸਵਾਲ ਵੀ ਪਾਇਆ  ਮੇਥੀ ਆਲੂ ਤੇ ਮਿੱਠੇ ਚ ਆਟੇ ਦਾ ਕੜਾਹ ਵੀ ਖਵਾਇਆ ਇੱਕ ਦਿਨ ਥੱਕਿਆ ਕੰਮ ਤੋ ਮੈਂ ਆਇਆ  ਮੈਨੂੰ ਉਹ ਵੇਲਾ ਉਨ੍ਹੇ ਯਾਦ ਸੀ ਕਰਾਇਆ  ਜਦੋ ਓਸਨੂੰ ਮੈਂ ਕਵਿਤਾਵਾਂ ਚ ਲਿਖ ਸਰਾਹਿਆ  ਮੈਨੂੰ ਓਨ੍ਹੇ ਬਨੇਰੇ ਬਹਿ ਚੰਨ ਵੀ ਵਖਾਇਆ  ਤੇ ਮਿੱਠੇ ਸੁਪਨਿਆ ਦੇ ਵੇਹੜੇ ਚ ਸਵਾਇਆ  ਇੱਕ ਦਿਨ ਥੱਕਿਆ ਕੰਮ ਤੋ ਮੈਂ ਆਇਆ  ਸਵੇਰੇ ਚੜ੍ਹਦੇ ਨੂੰ ਜਦੋ ਚਾਅ ਦਾ ਵੇਲਾ ਆਇਆ  ਮੈ ਸੱਜਣ ਨੂੰ “ਕਿੱਥੇ ਹੋ” ਕਹਿ ਕੇ ਬੁਲਾਇਆ  ਸੱਜਣ ਮੇਰੇ ਨੇ ਕੋਈ ਸੁਰ ਮੇਰੇ ਕੰਨ ਨੂੰ ਨਾ ਪਾਇਆ  ਫੇਰ ਪਤਾ ਮੈਨੂੰ ਲਗਾ ਇਹ ਮੈਨੂੰ ਸੁਪਨਾ ਸੀ ਆਇਆ ਮੇਰਾ ਸੱਜਣ ਇੱਕ ਵਾਰ ਗਿਆ  ਤੇ ਕਦੇ ਫੇਰ ਮੁੜ ਨਾ ਆਇਆ ਇੱਕ ਦਿਨ ਥੱਕਿਆ ਕੰਮ ਤੋ ਮੈਂ ਆਇਆ  ਇੱਕ ਦਿਨ ਥੱਕਿਆ ਕੰਮ ਤੋ ਮੈਂ ਆਇਆ