Posts

Showing posts from March, 2019

ਜੇ ਤੂੰ ਕੋਲ ਹੁੰਦੀ

Image
ਮੈਨੂੰ ਤੇਰੀ ਓ ਗੱਲ ਅਜੇ ਵੀ ਯਾਦ ਹੈ, ਜੇੜੀ ਵਿਛੋੜੇ ਵੇਲੇ ਤੂੰ ਅੱਖਾਂ ਵਿੱਚੋ ਕਹੀ ਸੀ। ਤੇਰੇ ਦਿਤੇ ਓਨਾ ਸਾਵਾਂ ਦਾ ਮੈ ਅਜੇ ਵੀ ਸ਼ਾਹੂਕਾਰ ਹਾਂ , ਜੇੜਾ ਤੂੰ ਮੇਨੂ ਗਹਿਣੇ ਪਾ ਤੁਰ ਗਈ ਸੀ। ਉਹ ਸਰਦੀ ਵੇਲੇ ਦੇ ਠੰਡੇ ਅੱਥਰੂ, ਅਜੇ ਵੀ ਅੱਖਾਂ ਚ ਸਮੇਟੇ ਨੇ ਮੈ, ਜੇੜੇ ਤੂੰ ਲੈਣ ਮੇਰੇ ਤੋਂ ਆਇਆ ਕਰਦੀ ਸੀ। ਤੇਰੀ ਇਕ ਚੁੰਨੀ ਮੇਰੇ ਕੋਲ ਪਈ ਹੈ, ਸੀਪੀਆਂ ਵਾਲੀ, ਜਿੰਨੂ ਓੜ ਮੈ ਸਰਾਣੇ, ਤਾਰਿਆਂ ਹੇਠਾਂ ਸੋਇਆ ਕਰਦਾ ਹਾਂ।   ਉਹ ਹੰਜੂਆਂ ਦੀ ਵੱਗਦੀ ਹਨੇਰੀ ਨੂੰ ਜਦੋ ਤੂੰ ਵਿਛੋੜਾ ਪਾਇਆ ਸੀ, ਮੁੜਕੇ ਇਕ ਵਾਰ ਵੇਖ ਲੈਂਦੀ ਤੇ ਉਹ ਹਨੇਰੀ ਹਵਾ ਹੋ ਜਾਣੀ ਸੀ। ਇਕੱਠੇ ਕਰ ਸਾਂਭੇ ਨੇ ਮੈ ਤੇਰੇ ਚਿਠੀਆਂ ਦੇ ਟੋਟੇ, ਜਿੰਨਾ ਜੋੜਦਾ, ਓਨਾ ਫਟਦੇ ਜਾਂਦੇ ਨੇ। ਤੈਨੂੰ ਟੁਟਦੀ ਨੂੰ ਵੇਖ ਮੈ ਟੁਟਿਆ ਜਰੂਰ ਸੀ, ਵੱਸ ਨੀ ਮੇਰਾ ਚਲਿਆ ਕਿਓਂਕਿ ਤੈਨੂੰ ਓਹੀ ਮੰਜੂਰ ਸੀ। ਲੋਕੀ ਕਹਿੰਦੇ ਭੁੱਲ ਜਾਏਂਗਾ, ਸਮਾਂ ਬੀਤਣ ਦੀ ਗੱਲ ਹੈ, ਮੈ ਸਮਾਂ ਰੋਕਣ ਨੂੰ ਫਿਰਦਾ ਹਾਂ, ਜੇ ਤੈਨੂੰ ਯਾਦ ਰੱਖਣ ਦਾ ਏਹੀ ਇਕ ਹੱਲ ਹੈ।