ਤੂੰ ਲੱਭਦੀ ਜੇ ਮੈਨੂੰ
ਤੇਰੇ ਹਨੇਰੇ ਚ ਚਾਨਣ ਦੇ ਫੁੱਲ ਵਾਂਗ ਖਿੜ ਜਾਣਾ ਸੀ।
ਤੂੰ ਲੱਭਦੀ ਤੇ ਮੈਂ ਦਿਵਾ ਬਣ ਬਲਦਾ ਰਹਿੰਦਾ,
ਤੇਰੀਆਂ ਰਾਤਾਂ ਚ ਤੇਰੀ ਪਰਛਾਂਈ ਬਣ ਚਲਦਾ ਰਹਿੰਦਾ।
ਤੂੰ ਲੱਭਦੀ ਜੇ ਪਿਆਰ ਦੀਆਂ ਅੱਖਾਂ ਖੋਲ ਕੇ,
ਮੈਂ ਆ ਜਾਣਾ ਸੀ ਸਾਰੀਆਂ ਪਾਬੰਦੀਆਂ ਰੋਲ ਕੇ।
ਤੂੰ ਲੱਭਦੀ ਜੇ ਮੈਨੂੰ ਆਪਣੇ ਹੀ ਅੰਦਰ,
ਮੈਂ ਆਸਤਿਕ ਹੁੰਦਾ, ਤੂੰ ਹੁੰਦੀ ਮੇਰਾ ਮੰਦਰ।
ਤੂੰ ਲੱਭਦੀ ਜੇ ਮੈਨੂੰ ਆਪਣੇ ਸਾਵਾਂ ਵਿੱਚੋਂ,
ਮੈਂ ਤੇਰੇ ਕੋਲ ਆ ਜਾਂਦਾ ਵੱਘਦੀਆਂ ਹਵਾਵਾਂ ਵਿੱਚੋਂ।
ਜੇ ਤੂੰ ਲੱਭਦੀ ਮੈਨੂੰ ਪਹਾੜਾਂ ਦੀਆਂ ਰਾਹਾਂ ਚ,
ਤੈਨੂੰ ਕਦੇ ਨਾ ਰਹਿਣ ਦਿੰਦਾ ਮੈਂ ਉਜਾੜਾਂ ਦੀਆਂ ਛਾਹਾਂ ਚ।
ਜੇ ਤੂੰ ਮੇਰਾ ਨਾਮ ਬੁਲਾਉਂਦੀ ਬਾਜ਼ਾਰਾਂ ਦੀ ਭੀੜ ਵਿੱਚ,
ਮੈਂ ਕੱਖਾਂ ਦਾ ਵਿਕ ਜਾਂਦਾ, ਹਜ਼ਾਰਾਂ ਦੀ ਵੀੜ੍ਹ ਵਿੱਚ।
ਜੇ ਤੂੰ ਦਿਲ ਦੀ ਖਿੜਕੀ ਅੱਧ ਖੁੱਲੀ ਵੀ ਛੱਡ ਦਿੰਦੀ,
ਮੈਂ ਸ਼ੀਸ਼ੇ ਰਾਹੀਂ ਤੈਨੂੰ ਨਿਹਾਰਦਾ, ਤੇਰੇ ਮੱਥੇ ਦੀ ਬਣ ਬਿੰਦੀ।
ਤੂੰ ਇਕ ਵਾਰ ਲੱਭਦੀ, ਤਾਂ ਕਹਾਣੀ ਮੁਕਦੀ ਨਾ ਇਉਂ ਰਾਹੀਂ,
ਮੈਂ ਤੇਰੇ ਨਾਲ ਹੀ ਲਿਖਦਾ ਰਹਿੰਦਾ ਆਪਣੇ ਜ਼ਮਾਨਿਆਂ ਦੀਆਂ ਨਿੱਬਾਹੀਂ।

It feels like longing to find someone and be found at the same time ❣️ aches in a poetic yet sweet way
ReplyDelete