Posts

CJP, Bitcoin, and the Protest That Never Needed a Street - Gopal Bansal

Image
It's been a while since I've written anything sociological. For the past few months I've been buried in a book, one dedicated to the people who shaped me, the ones who never made it into anyone's acknowledgements page before. It's a slow book, meditative, or at least trying to be, though I won't pretend I've moved through the writing of it half as calmly as the book itself asks its reader to. But some part of me hasn't stopped being a student of everything else. Global politics, history, philosophy, literature, technology, sociology, whatever refuses to sit still long enough to be filed under one subject. For the past year I've been quietly journaling something I couldn't stop noticing: how the protests erupting around me seem to rhyme with the rise of cryptocurrency, and why Bitcoin might not be separate from this generational story at all. It might be the truest expression of it. This is that journal, finally put into words. It started, as ...

मेरी आख़िरी कविता

Image
एह मेरी कविता, मैं अब तुझसे विदा लेता हूँ। तेरे घर में कितने कामयाब कवि ठहरे होंगे, कितने सफ़र पर चलते हुए यहाँ ठहरे होंगे। पर मेरा ठहरना तेरे आँगन में, बस इतना ही था। मैं अगर कुछ देर और बैठा, तो यह अपमान होगा उनके लेखन का, जिनका यहाँ आना अभी शेष था। मैं अब कवि नहीं रहा। मुझे अब यह कुदरत आकर्षण नहीं देती। रात मित्र नहीं है, वृक्ष संगीत नहीं देते। जिस देह पर कितने गीत अभी लिखे जाने थे, वह प्रेम की सियाही अब मेरी कलम में नहीं रही। मेरे दृश्य अब, प्रेम की कल्पना नहीं करते। मुझे चेहरे एक-से दिखने लगे हैं, और मेरा दर्पण, मुझे दैनिक सलाह देता है, कि तुम अब कवि नहीं हो। इसलिए मैंने हफ़्तों से, दर्पण नहीं देखा। मैं कवि जन्मा हूँ, तो कवि ही मरूँगा। पर मेरी साधना मुझे यह विश्वास दिला रही है, कवि, तुम्हें जीवन ने नहीं, प्रेम ने बनाया था। अब कवि होना, उसका अभिनय करने जैसा है, जैसे बड़े शहरों में लोग मित्रता का अभिनय करते हैं। एह कविता, मुझे एक नए पथ पर निकलना है। मुझे यह भूलना है, कि मैं एक कवि था। उस पथ में अनुराग, ममता, आसक्ति, अवैर, करुणा, सब होगा, पर प्रेम नहीं होगा। कोई राह पूछेगा प्रेम की, त...

एकांत - गोपाल

Image
एकांत में हो, तो बात हो सकती है स्वयं से, विवाद से संवाद तक की यात्रा सरल करता है एकांत। प्रेम का एकांत में चिंतन करना किस्से नहीं, कहानियाँ लिखता है। वे कहानियाँ, जिनकी मृत्यु, धरती के जीवन जितनी लंबी होती है। एकांत में रहने वाले व्यक्ति, लिख लेते हैं साहित्य, सुन पाते हैं पत्तियों का गीत, बोल लेते हैं कविताएँ, देख सकते हैं विवादित चेहरों के भीतर, वे दर्शन कर पाते हैं ग्रंथों का, और बिन घोषणा हो सकते है बुद्ध। एकांत कोई कला नहीं है, यह कलाकार का, कला से पहला परिचय है। एकांत में रहना, जीवन की मृत्यु से मित्रता करवाना है। मनुष्य ने जितने भी, आविष्कार आज तक किए हैं, वे शोर में नहीं, एकांत की गोद में ही जन्मे हैं। पर्वत, झरने, जंगल, सागर, हमारे सहायक हैं, एकांत में रहने के लिए, इसीलिए, शहरों से थककर, लोग उनके पास लौट जाते हैं। एकांत हमें ले जाता है, गर्भ की अवस्था में, जहाँ शब्द नहीं थे, पर स्नेह था, प्रेम था, और मौन था। एकांत में होना, प्रेमी होने जैसा है। जहाँ जीवन, कुछ देर के लिए, गतिहीन, विशेष, और सुंदर हो जाता है।

ਤੂੰ ਲੱਭਦੀ ਜੇ ਮੈਨੂੰ

Image
ਤੂੰ ਲੱਭਦੀ ਜੇ ਮੈਨੂੰ, ਮੈਂ ਮਿਲ ਜਾਣਾ ਸੀ, ਤੇਰੇ ਹਨੇਰੇ ਚ ਚਾਨਣ ਦੇ ਫੁੱਲ ਵਾਂਗ ਖਿੜ ਜਾਣਾ ਸੀ। ਤੂੰ ਲੱਭਦੀ ਤੇ ਮੈਂ ਦਿਵਾ ਬਣ ਬਲਦਾ ਰਹਿੰਦਾ, ਤੇਰੀਆਂ ਰਾਤਾਂ ਚ ਤੇਰੀ ਪਰਛਾਂਈ ਬਣ ਚਲਦਾ ਰਹਿੰਦਾ। ਤੂੰ ਲੱਭਦੀ ਜੇ ਪਿਆਰ ਦੀਆਂ ਅੱਖਾਂ ਖੋਲ ਕੇ, ਮੈਂ ਆ ਜਾਣਾ ਸੀ ਸਾਰੀਆਂ ਪਾਬੰਦੀਆਂ ਰੋਲ ਕੇ। ਤੂੰ ਲੱਭਦੀ ਜੇ ਮੈਨੂੰ ਆਪਣੇ ਹੀ ਅੰਦਰ, ਮੈਂ ਆਸਤਿਕ ਹੁੰਦਾ, ਤੂੰ ਹੁੰਦੀ ਮੇਰਾ ਮੰਦਰ। ਤੂੰ ਲੱਭਦੀ ਜੇ ਮੈਨੂੰ ਆਪਣੇ ਸਾਵਾਂ ਵਿੱਚੋਂ, ਮੈਂ ਤੇਰੇ ਕੋਲ ਆ ਜਾਂਦਾ ਵੱਘਦੀਆਂ ਹਵਾਵਾਂ ਵਿੱਚੋਂ। ਜੇ ਤੂੰ ਲੱਭਦੀ ਮੈਨੂੰ ਪਹਾੜਾਂ ਦੀਆਂ ਰਾਹਾਂ ਚ, ਤੈਨੂੰ ਕਦੇ ਨਾ ਰਹਿਣ ਦਿੰਦਾ ਮੈਂ ਉਜਾੜਾਂ ਦੀਆਂ ਛਾਹਾਂ ਚ। ਜੇ ਤੂੰ ਮੇਰਾ ਨਾਮ ਬੁਲਾਉਂਦੀ ਬਾਜ਼ਾਰਾਂ ਦੀ ਭੀੜ ਵਿੱਚ, ਮੈਂ ਕੱਖਾਂ ਦਾ ਵਿਕ ਜਾਂਦਾ, ਹਜ਼ਾਰਾਂ ਦੀ ਵੀੜ੍ਹ ਵਿੱਚ। ਜੇ ਤੂੰ ਦਿਲ ਦੀ ਖਿੜਕੀ ਅੱਧ ਖੁੱਲੀ ਵੀ ਛੱਡ ਦਿੰਦੀ, ਮੈਂ ਸ਼ੀਸ਼ੇ ਰਾਹੀਂ ਤੈਨੂੰ ਨਿਹਾਰਦਾ, ਤੇਰੇ ਮੱਥੇ ਦੀ ਬਣ ਬਿੰਦੀ। ਤੂੰ ਇਕ ਵਾਰ ਲੱਭਦੀ, ਤਾਂ ਕਹਾਣੀ ਮੁਕਦੀ ਨਾ ਇਉਂ ਰਾਹੀਂ, ਮੈਂ ਤੇਰੇ ਨਾਲ ਹੀ ਲਿਖਦਾ ਰਹਿੰਦਾ ਆਪਣੇ ਜ਼ਮਾਨਿਆਂ ਦੀਆਂ ਨਿੱਬਾਹੀਂ।

ਇੱਕ ਦਿਨ ਥੱਕਿਆ ਕੰਮ ਤੋ ਮੈਂ ਆਇਆ

Image
ਇੱਕ ਦਿਨ ਥੱਕਿਆ ਕੰਮ ਤੋ ਮੈਂ ਆਇਆ ਮੇਰੇ ਸੱਜਣਾ ਨੇ ਮੈਨੂੰ ਕੋਲ ਆ ਬਿਠਾਇਆ  ਠੰਢੇ ਪਾਣੀ ਦਾ ਗਲਾਸ ਮੇਰੇ ਹੱਥ ਸੀ ਫੜਾਇਆ  ਸਿਰ ਮੇਰੇ ਆਪਣਾ ਨਰਮ ਹੱਥ ਵੀ ਫਿਰਾਇਆ  ਇੱਕ ਦਿਨ ਥੱਕਿਆ ਕੰਮ ਤੋ ਮੈਂ ਆਇਆ  ਪੀਆਈ ਮੈਨੂੰ ਚਾਅ ਤੇ ਗੀਤ ਵੀ ਗਾਇਆ  ਥੱਕੇ ਨੂੰ ਮੈਨੂੰ ਉਹਨੇ ਹਾਸੇ ਦਾ ਰਾਹ ਵੀ ਵਖਾਇਆ  “ਰਾਤ ਨੂੰ ਕੀ ਖਾਓਗੇ” ਇਹ ਸਵਾਲ ਵੀ ਪਾਇਆ  ਮੇਥੀ ਆਲੂ ਤੇ ਮਿੱਠੇ ਚ ਆਟੇ ਦਾ ਕੜਾਹ ਵੀ ਖਵਾਇਆ ਇੱਕ ਦਿਨ ਥੱਕਿਆ ਕੰਮ ਤੋ ਮੈਂ ਆਇਆ  ਮੈਨੂੰ ਉਹ ਵੇਲਾ ਉਨ੍ਹੇ ਯਾਦ ਸੀ ਕਰਾਇਆ  ਜਦੋ ਓਸਨੂੰ ਮੈਂ ਕਵਿਤਾਵਾਂ ਚ ਲਿਖ ਸਰਾਹਿਆ  ਮੈਨੂੰ ਓਨ੍ਹੇ ਬਨੇਰੇ ਬਹਿ ਚੰਨ ਵੀ ਵਖਾਇਆ  ਤੇ ਮਿੱਠੇ ਸੁਪਨਿਆ ਦੇ ਵੇਹੜੇ ਚ ਸਵਾਇਆ  ਇੱਕ ਦਿਨ ਥੱਕਿਆ ਕੰਮ ਤੋ ਮੈਂ ਆਇਆ  ਸਵੇਰੇ ਚੜ੍ਹਦੇ ਨੂੰ ਜਦੋ ਚਾਅ ਦਾ ਵੇਲਾ ਆਇਆ  ਮੈ ਸੱਜਣ ਨੂੰ “ਕਿੱਥੇ ਹੋ” ਕਹਿ ਕੇ ਬੁਲਾਇਆ  ਸੱਜਣ ਮੇਰੇ ਨੇ ਕੋਈ ਸੁਰ ਮੇਰੇ ਕੰਨ ਨੂੰ ਨਾ ਪਾਇਆ  ਫੇਰ ਪਤਾ ਮੈਨੂੰ ਲਗਾ ਇਹ ਮੈਨੂੰ ਸੁਪਨਾ ਸੀ ਆਇਆ ਮੇਰਾ ਸੱਜਣ ਇੱਕ ਵਾਰ ਗਿਆ  ਤੇ ਕਦੇ ਫੇਰ ਮੁੜ ਨਾ ਆਇਆ ਇੱਕ ਦਿਨ ਥੱਕਿਆ ਕੰਮ ਤੋ ਮੈਂ ਆਇਆ  ਇੱਕ ਦਿਨ ਥੱਕਿਆ ਕੰਮ ਤੋ ਮੈਂ ਆਇਆ 

ਤੂੰ ਮੇਰੇ ਤੋਂ ਰੁਸ ਕੇ ਕਿੱਥੇ ਜਾਣਾ

Image
ਤੂੰ ਮੇਰੇ ਤੋਂ ਰੁਸ ਕੇ ਕਿੱਥੇ ਜਾਣਾ  ਬਾਗਾਂ ਤੋਂ ਵਿਛੜੀਆਂ ਕਲੀਆਂ ਚ  ਕੇ ਯਾਦਾਂ ਮੇਰੀਆਂ ਦੀਆਂ ਗਲੀਆਂ ਚ  ਜਿੱਥੇ ਰਾਤ ਨੂੰ ਚਾਨਣ ਜੱਗਦੇ ਨੇ ਮੇਰੇ ਗੀਤ ਹਵਾਵਾਂ ਚ ਵੱਗਦੇ ਨੇ  ਤੂੰ ਮੇਰੇ ਤੋ ਰੁੱਸ ਕੇ ਕਿੱਥੇ ਜਾਣਾ ਜਾਣਾ ਤੂੰ ਸੱਚੇ ਰੱਬ ਦੇ ਘਰ  ਜਾਂ ਵੈਨ ਪਾਉਂਦੀ ਦੁਨੀਆ ਜਬ ਦੇ ਘਰ  ਪ੍ਰੀਤਾਂ ਤੋ ਪਰੇ ਜਿੱਥੇ ਭੁੱਖ ਰਹਿੰਦੀ ਹੈ ਜਾਂ ਤਣਾਅ ਤੋ ਦੂਰ ਜਿੱਥੇ ਕੁੱਖ ਰਹਿੰਦੀ ਹੈ  ਤੂੰ ਮੇਰੇ ਤੋ ਰੁੱਸ ਕੇ ਕਿੱਥੇ ਜਾਣਾ ਜਿੱਥੇ ਗੀਤਾਂ ਦੇ ਵਰਕਿਆਂ ਤੇ ਸਿਓਂਕ ਦਾ ਘਰ ਹੈ  ਪ੍ਰੇਮ ਕਹਾਣੀਆਂ ਨੂੰ ਜਿੱਥੇ ਵਿਛੋੜੇ ਦਾ ਵਰ ਹੈ  ਜਿੱਥੇ ਵਾਰਿਸ ਸ਼ਾਹ ਨੇ ਹੀਰ ਰਾਂਝਾ ਸਜਾਇਆ ਸੀ ਚੇਨਾਬ ਦੇ ਪਰੇ ਜਿੱਥੇ ਮਹੀਵਾਲ ਨੇ ਘਰ ਬਣਾਇਆ ਸੀ ਤੂੰ ਮੇਰੇ ਤੋ ਰੁੱਸ ਕੇ ਉਥੇ ਜਾਣਾ ਜਿੱਥੇ ਰੂਮੀ ਤੇ ਸ਼ਮਸ ਦੀ ਸੋਹਬਤ ਹੈ ਹਨੇਰੇ ਦੀ ਸੂਰਜਾਂ ਨਾਲ ਮੁਹੱਬਤ ਹੈ  ਜਿੱਥੇ ਘੜੀਆਂ ਕਦੇ ਵੀ ਰੁਕਦੀਆਂ ਨਹੀਂ  ਕੱਠ ਦੀਆਂ ਪ੍ਰੀਤਾਂ ਕਦੇ ਵੀ ਮੁਕਦੀਆਂ ਨਹੀਂ

ਆ ਮੇਰਾ ਸੱਜਣ, ਫੇਰ ਵੀਚਾਰੀਏ

Image
ਆ ਮੇਰਾ ਸੱਜਣ, ਫੇਰ ਵੀਚਾਰੀਏ  ਓਸਨੂ ਮੇਰੀ ਕਲਮ ਤੋਂ, ਫੇਰ ਨਿਹਾਰੀਏ  ਠਰਦੀ ਤੜਕੇ, ਪੈਲਾਂ ਪਾਉਂਦਾ, ਚਾਨਣ ਓਹਦਾ  ਧੁੱਪ ਤੋਂ ਵਧੇਰੇ ਨਿਗ੍ਹਾ, ਪਛਾਨਣ ਓਹਦਾ  ਫੂਲਾਂ ਨੂੰ ਇਤਰ, ਓਹਦੇ ਸਾਹ ਨੇ ਦੇਂਦੇ  ਸੁੱਕੇ ਗੀਤਾਂ ਨੂੰ ਪਾਣੀ, ਓਹਦੇ ਚਾਹ ਨੇ ਦੇਂਦੇ  ਬੁੱਕਲ ਓਹਦੀ, ਆਸਾਂ ਦੇ ਆਲ੍ਹਣੇ ਵਰਗੀ  ਸਿਆਲ ਦੀ ਸ਼ਾਮ ਨੂੰ, ਬਲ੍ਹਦੇ, ਬਾਲ੍ਹਣੇ ਵਰਗੀ  ਰਾਤਾਂ ਨੂੰ ਚਾਨਣੀ, ਓਹੀ ਫੇਰਦਾ  ਹਿਜਰ ਦੀ ਬਿਮਾਰੀ ਨੂੰ ਫੈਲਣ ਤੋਂ, ਓਹੀ ਘੇਰਦਾ  ਓਹਦੇ ਹਾਸੇ ਹੇਠਾਂ, ਰੱਬ ਵੱਸਦਾ ਹੈ  ਓਹਦੀ ਗੱਲ਼ਾਂ ਸੁਨ, ਹਿਜ਼ਰ ਦਾ ਰੋਇਆ, ਫੇਰ ਹੱਸਦਾ ਹੈ  ਪਹਾੜ ਜੇ ਬਣ ਜਾਣ, ਹਾਣੀ ਓਹਦੇ ਮੀਠੀ ਛਬੀਲ ਵਰਤਾਣ, ਵੱਗਦੇ ਪਾਣੀ ਓਹਦੇ ਮੇਰੇ ਕੋਲ ਬੈਠਾ, ਮੇਰੀ ਔਖੀ ਰਾਤ ਲੰਗਾਉਂਦਾ ਹੈ  ਸੱਜਣ ਮੇਰਾ, ਮੇਰੇ ਤੋਂ ਆਪਣੇ ਗੀਤ ਲਿਖਾਉਂਦਾ ਹੈ    ਸੱਜਣ ਮੇਰਾ ਮੇਰੇ ਤੋਂ ਆਪਣੇ ਗੀਤ ਲਿਖਾਉਂਦਾ ਹੈ